ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇੱਕ ਨੌਜਵਾਨ ਨੂੰ ਥੱਪੜ ਮਾਰ ਦਿੱਤਾ ਹੈ। ਨੌਜਵਾਨ ਦੇ ਹੱਥ ‘ਚ ਗਾਂਜੇ ਨਾਲ ਭਰੀ ਨਸ਼ੀਲੀ ਸਿਗਰਟ ਦੇਖ ਕੇ ਵਿਧਾਇਕ ਗੁੱਸੇ ‘ਚ ਆ ਗਿਆ। ਇਸ ਥੱਪੜ ਦੀ ਵੀਡੀਓ ਲੁਧਿਆਣਾ ਵਿੱਚ ਵਾਇਰਲ ਹੋਈ ਹੈ। ਹਾਲਾਂਕਿ ਇਸ ਦੌਰਾਨ ਨੌਜਵਾਨ ਕਹਿੰਦਾ ਰਿਹਾ ਕਿ ਨਾ ਤਾਂ ਉਸਦੀ ਵੀਡੀਓ ਬਣਾਓ ਅਤੇ ਨਾ ਹੀ ਵਾਇਰਲ ਕਰੋ। ਨੌਜਵਾਨ ਨੂੰ ਹੱਸਦਾ ਦੇਖ ਕੇ ਵਿਧਾਇਕ ਨੂੰ ਗੁੱਸਾ ਆ ਗਿਆ। ਪੂਰੇ ਮਾਮਲੇ ਦੀ ਗੱਲ ਕਰੀਏ ਤਾਂ ਲੁਧਿਆਣਾ ਆਤਮ ਨਗਰ ਵਿਧਾਨ ਸਭਾ ਖੇਤਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਕਾਸ ਕਾਰਜ ਦਾ ਉਦਘਾਟਨ ਕਰਨ ਪੁੱਜੇ ਸਨ।
.
MLA Kulwant Singh Sidhu slapped the youth during the program! Video viral.
.
.
.
#Kulwantsinghsidhu #aapgovernment #viralvideo